ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਸੇਵਾ

ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਸੇਵਾ

ਸ਼ਬਦ ਗੁਰੂ ਕੀਰਤਨੀ ਜਥਾ ਵਲੋਂ ਹਰ ਵਰਗ ਦੇ ਗ਼ਰੀਬ ਤੇ ਹੋਣਹਾਰ ਬੱਚਿਆਂ ਦੀ ਮੁਫ਼ਤ ਪੜ੍ਹਾਈ ਲਈ ਉਪਰਾਲਾ ਕੀਤਾ ਜਾਂਦਾ ਹੈ | ਅਜੋਕੇ ਦੌਰ ਅੰਦਰ ਸਰਕਾਰਾਂ ਆਮ ਲੋਕਾਂ ਨੂੰ ਵਿਦਿਆ ਦੇਣ ਤੋਂ ਭੱਜ ਰਹੀਆਂ ਹਨ । ਨਿੱਜੀਕਰਨ ਦੇ ਨਾਂ ਹੇਠ ਵਿਦਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਿਖਿਆ ਮਹਿੰਗੀ ਹੋਣ ਨਾਲ ਗ਼ਰੀਬ ਵਰਗ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਅਜਿਹੇ ਮਹੌਲ ਅੰਦਰ ਗ਼ਰੀਬ ਵਰਗ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ।

ਪੜ੍ਹੇ ਲਿਖੇ ਤੇ ਆਰਥਿਕ ਤੌਰ ’ਤੇ ਸਮਰੱਥ ਵਿਆਕਤੀਆਂ ਨੂੰ ਲੋੜਵੰਦ ਗ਼ਰੀਬ ਵਿਦਿਆਰਥੀਆ ਦੀ ਪੜਹਾਈ ’ਚ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਈ ਗ਼ਰੀਬ ਪਰਿਵਾਰ ਦਾ ਬੱਚਾ ਆਰਥਿਕ ਤੰਗੀ ਕਾਰਨ ਵਿਦਿਆ ਤੋਂ ਵਾਂਝਾ ਨਾ ਰਹਿ ਜਾਵੇ। ਸਿਖਿਆ ਤੋਂ ਬਗ਼ੈਰ ਕੋਈ ਵੀ ਸਮਾਜ , ਦੇਸ਼ ਜਾਂ ਵਰਗ ਤਰੱਕੀ ਨਹੀਂ ਕਰ ਸਕਦਾ। ਸਿਖਿਆ ਦੇ ਵਪਾਰੀਕਰਨ ਨੇ ਸਿਖਿਆ ਇੱਕ ਖ਼ਾਸ ਵਰਗ ਲਈ ਰਾਖ਼ਵੀਂ ਕਰ ਦਿੱਤੀ ਹੈ। ਅਜੋਕੇ ਮਹਿੰਗਾਈ ਦੇ ਦੌਰ ’ਚ ਗ਼ਰੀਬ ਵਰਗ ਨੂੰ ਆਪਣੇ ਬੱਚੇ ਪੜ੍ਹਾਉਣਾ ਮੁਸ਼ਕਿਲ ਹੋ ਗਿਆ ਹੈ। ਗ਼ਰੀਬ ਵਰਗ ਦੇ ਬੱਚਿਆਂ ਦੀ ਪੜ੍ਹਾਈ ਲਈ ਸੰਸਥਾ ਹਰ ਤਰੀਕੇ ਦਾ ਉਪਰਾਲਾ ਕਰਨ ਵਿਚ ਤਤਪਰ ਰਹਿੰਦੀ ਹੈ ।

Leave a Reply

Close Menu